Gulf Akashbani

Sunday, June 21, 2026 4:40 AM

ਸ਼ਨਿਚਰਵਾਰ, ੬ ਹਾੜ (ਸੰਮਤ ੫੫੮ ਨਾਨਕਸ਼ਾਹੀ)

Home / ਯੂ.ਏ.ਈ / ਦੁਬਈ / ਦੁਬਈ ‘ਚ ਦਰਦਨਾਕ ਸੜਕ ਹਾਦਸਾ: ਟਰੱਕ ਨੇ ਮਜ਼ਦੂਰਾਂ ਦੀ ਬੱਸ ਨੂੰ ਮਾਰੀ ਟੱਕਰ, 1 ਦੀ ਮੌਤ, 19 ਜ਼ਖ਼ਮੀ

ਦੁਬਈ ‘ਚ ਦਰਦਨਾਕ ਸੜਕ ਹਾਦਸਾ: ਟਰੱਕ ਨੇ ਮਜ਼ਦੂਰਾਂ ਦੀ ਬੱਸ ਨੂੰ ਮਾਰੀ ਟੱਕਰ, 1 ਦੀ ਮੌਤ, 19 ਜ਼ਖ਼ਮੀ

ਦੁਬਈ: ਦੁਬਈ ਵਿੱਚ ਇੱਕ ਵੱਡਾ ਸੜਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਨੂੰ ਪਿੱਛੋਂ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 19 ਲੋਕ ਜ਼ਖ਼ਮੀ ਹੋ ਗਏ। ਇਹ ਹਾਦਸਾ ਅਲ ਯਲਾਇਸ ਸਟ੍ਰੀਟ ‘ਤੇ ਸ਼ੇਖ ਜਾਇਦ ਬਿਨ ਹਮਦਾਨ ਬ੍ਰਿਜ ਦੇ ਨੇੜੇ ਵਾਪਰਿਆ।

ਦੁਬਈ ਪੁਲਿਸ ਦੇ ਮੁਤਾਬਿਕ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਜ਼ਦੂਰਾਂ ਵਾਲੀ ਬੱਸ ਅਚਾਨਕ ਸੜਕ ਦੇ ਵਿਚਕਾਰ ਰੁਕ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ ਤਕਨੀਕੀ ਖ਼ਰਾਬੀ ਆ ਗਈ ਸੀ, ਜਿਸ ਕਰਕੇ ਡਰਾਈਵਰ ਨੇ ਇਸਨੂੰ ਰੋਕ ਦਿੱਤਾ। ਇਸ ਦੌਰਾਨ ਪਿੱਛੋਂ ਆ ਰਹੇ ਟਰੱਕ ਡਰਾਈਵਰ ਨੇ ਸਮੇਂ ‘ਤੇ ਬ੍ਰੇਕ ਨਹੀਂ ਲਗਾਇਆ ਅਤੇ ਬੱਸ ਨਾਲ ਟੱਕਰ ਹੋ ਗਈ।

ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਕੁਝ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਅਤੇ ਐਂਬੂਲੈਂਸ ਟੀਮ ਮੌਕੇ ‘ਤੇ ਤੁਰੰਤ ਪਹੁੰਚ ਗਈ ਅਤੇ ਰਾਹਤ ਕੰਮ ਸ਼ੁਰੂ ਕੀਤਾ ਗਿਆ। ਹਾਦਸੇ ਕਾਰਨ ਇਲਾਕੇ ਵਿੱਚ ਟ੍ਰੈਫਿਕ ਜਾਮ ਵੀ ਲੱਗ ਗਿਆ, ਜਿਸ ਤੋਂ ਬਾਅਦ ਵਾਹਨਾਂ ਨੂੰ ਹੋਰ ਰਸਤੇ ਵੱਲ ਮੋੜਿਆ ਗਿਆ।

ਇਸ ਘਟਨਾ ਤੋਂ ਬਾਅਦ ਦੁਬਈ ਪੁਲਿਸ ਨੇ ਸੜਕ ਸੁਰੱਖਿਆ ਬਾਰੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜੇ ਵਾਹਨ ਵਿੱਚ ਖ਼ਰਾਬੀ ਆ ਜਾਵੇ ਤਾਂ ਉਸਨੂੰ ਸੜਕ ਦੇ ਵਿਚਕਾਰ ਖੜਾ ਕਰਨਾ ਬਹੁਤ ਖਤਰਨਾਕ ਹੁੰਦਾ ਹੈ। ਡਰਾਈਵਰਾਂ ਨੂੰ ਸਲਾਹ ਦਿੱਤੀ ਗਈ ਹੈ।

ਪੁਲਿਸ ਨੇ ਇਹ ਵੀ ਦੱਸਿਆ ਕਿ ਯੂਏਈ ਦੇ ਟ੍ਰੈਫਿਕ ਨਿਯਮਾਂ ਅਨੁਸਾਰ ਸੜਕ ਦੇ ਵਿਚਕਾਰ ਵਾਹਨ ਰੋਕਣ ‘ਤੇ 1,000 ਦਿਰਹਮ ਜੁਰਮਾਨਾ ਅਤੇ 6 ਬਲੈਕ ਪੌਇੰਟ ਮਿਲ ਸਕਦੇ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੜਕ ‘ਤੇ ਜਾਣ ਤੋਂ ਪਹਿਲਾਂ ਆਪਣੇ ਵਾਹਨ ਦੀ ਪੂਰੀ ਜਾਂਚ ਜ਼ਰੂਰ ਕਰ ਲੈਣ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।

Tagged:

Leave a Reply

Your email address will not be published. Required fields are marked *